ਪੰਜਾਬੀ (Punjabi)
Tenants Victoria ਕਿਰਾਏਦਾਰਾਂ ਲਈ ਇੱਕ ਮੁਫ਼ਤ ਅਤੇ ਗੁਪਤ ਸੇਵਾ ਹੈ। ਇਹ ਪੰਨਾ ਤੁਹਾਨੂੰ ਦੱਸਦਾ ਹੈ ਕਿ ਅਸੀਂ ਤੁਹਾਡੀ ਕਿਵੇਂ ਮੱਦਦ ਕਰ ਸਕਦੇ ਹਾਂ ਅਤੇ ਤੁਸੀਂ ਆਪਣੀ ਕਿਰਾਏਦਾਰੀ ਸੰਬੰਧੀ ਸਮੱਸਿਆ ਬਾਰੇ ਸਾਨੂੰ ਕਿਵੇਂ ਦੱਸ ਸਕਦੇ ਹੋ।
ਅਸੀਂ ਤੁਹਾਡੀ ਮੱਦਦ ਕਿਵੇਂ ਕਰ ਸਕਦੇ ਹਾਂ
Tenants Victoria ਕਿਰਾਏਦਾਰਾਂ ਨੂੰ ਕਿਰਾਏਦਾਰੀ ਸੰਬੰਧੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਨ ਲਈ ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ। ਸਾਡੀਆਂ ਸੇਵਾਵਾਂ ਮੁਫ਼ਤ ਅਤੇ ਗੁਪਤ ਹਨ।
Tenants Victoria ਹੇਠ ਲਿਖੇ ਕੰਮ ਕਰ ਸਕਦਾ ਹੈ:
- ਮੁਰੰਮਤ ਅਤੇ ਕਿਰਾਏ ਦੇ ਵਾਧੇ ਵਰਗੇ ਖ਼ਾਸ ਮੁੱਦਿਆਂ ‘ਤੇ ਸਲਾਹ
- ਤੁਹਾਡੀ ਤਰਫੋਂ ਮਕਾਨ ਮਾਲਕਾਂ ਜਾਂ ਰੀਅਲ ਅਸਟੇਟ ਏਜੰਟਾਂ ਨਾਲ ਗੱਲਬਾਤ
- Victorian Civil and Administrative Tribunal (VCAT) ਵਿਖੇ ਤੁਹਾਡੀ ਮੱਦਦ ਕਰ ਸਕਦਾ ਹੈ ਜਾਂ ਤੁਹਾਡੀ ਨੁਮਾਇੰਦਗੀ ਕਰ ਸਕਦਾ ਹੈ, ਜੋ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਵਿਚਕਾਰ ਬਹੁਤ ਸਾਰੇ ਵਿਵਾਦਾਂ ਦਾ ਫ਼ੈਸਲਾ ਕਰਦਾ ਹੈ।
- ਜੇ ਤੁਸੀਂ ਆਪਣੇ ਕਿਰਾਏ, ਬਿੱਲਾਂ ਅਤੇ ਹੋਰ ਕਰਜ਼ਿਆਂ ਦਾ ਭੁਗਤਾਨ ਕਰਨ ਲਈ ਜਦੋ-ਜਹਿਦ ਕਰ ਰਹੇ ਹੋ ਤਾਂ ਸਲਾਹ ਅਤੇ ਸਹਾਇਤਾ ਪ੍ਰਦਾਨ ਕਰ ਸਕਦਾ ਹੈ
- ਤੁਹਾਨੂੰ ਹੋਰ ਸਹਾਇਤਾ ਸੇਵਾਵਾਂ ਨਾਲ ਜੋੜ ਸਕਦਾ ਹੈ
ਜੋ ਸਹਾਇਤਾ ਅਸੀਂ ਪੇਸ਼ ਕਰ ਸਕਦੇ ਹਾਂ ਉਹ ਇਨ੍ਹਾਂ ਗੱਲਾਂ ‘ਤੇ ਨਿਰਭਰ ਕਰਦੀ ਹੈ :
- ਕਿਰਾਏ ਦੀ ਸਮੱਸਿਆ ਦੀ ਕਿਸਮ
- ਤੁਹਾਡੇ ਕੋਲ ਕਿੰਨਾ ਪੈਸਾ ਹੈ
ਆਪਣੀ ਕਿਰਾਏ ਦੀ ਸਮੱਸਿਆ ਬਾਰੇ ਸਾਨੂੰ ਕਿਵੇਂ ਦੱਸਣਾ ਹੈ
ਜੇਕਰ ਤੁਸੀਂ ਮਕਾਨ-ਮਾਲਕ ਤੋਂ ਜਾਂ ਰੀਅਲ ਅਸਟੇਟ ਏਜੰਟ ਰਾਹੀਂ ਆਪਣਾ ਘਰ ਕਿਰਾਏ ‘ਤੇ ਲੈਂਦੇ ਹੋ, ਤਾਂ ਸਾਨੂੰ (03) 9416 2577 ‘ਤੇ ਫ਼ੋਨ ਕਰੋ।
ਭਾਰੀ ਮੰਗ ਦੇ ਕਾਰਨ ਉਡੀਕ ਸਮਾਂ ਲਗਭਗ 40 ਮਿੰਟ ਤੋਂ ਵੱਧ ਦਾ ਹੁੰਦਾ ਹੈ।
ਜੇਕਰ ਤੁਸੀਂ ਆਪਣਾ ਘਰ ਸਰਕਾਰ ਜਾਂ ਕਿਸੇ ਭਾਈਚਾਰਕ ਸੰਸਥਾ ਤੋਂ ਕਿਰਾਏ ‘ਤੇ ਲੈਂਦੇ ਹੋ, ਤਾਂ ਸਾਨੂੰ 1800 068 860 ‘ਤੇ ਫ਼ੋਨ ਕਰੋ। ਇਹ ਲਾਈਨ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ।
ਜੇਕਰ ਤੁਸੀਂ ਹੋਸਟਲ ਨੁਮਾ ਕਮਰਿਆਂ ਵਾਲੇ ਘਰ ਵਿੱਚ ਰਹਿੰਦੇ ਹੋ ਤਾਂ ਸਾਨੂੰ 1800 068 860 ‘ਤੇ ਫ਼ੋਨ ਕਰੋ। ਇਹ ਲਾਈਨ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 9.00 ਵਜੇ ਤੋਂ ਸ਼ਾਮ 4.00 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ।
ਕੀ ਮੈਂ ਆਪਣੀ ਭਾਸ਼ਾ ਵਿੱਚ ਗੱਲ ਕਰ ਸਕਦਾ/ਦੀ ਹਾਂ?
ਹਾਂ, ਜੇਕਰ ਤੁਸੀਂ ਆਪਣੀ ਭਾਸ਼ਾ ਵਿੱਚ ਗੱਲ ਕਰਨਾ ਚਾਹੁੰਦੇ ਹੋ, ਤਾਂ ਅਸੀਂ ਸਹਾਇਤਾ ਲਈ ਕਿਸੇ ਦੁਭਾਸ਼ੀਏ ਨਾਲ ਸੰਪਰਕ ਕਰਾਂਗੇ।
ਅਸੀਂ ਤੁਹਾਨੂੰ ਉਸ ਸਮੇਂ ‘ਤੇ ਵਾਪਸ ਫ਼ੋਨ ਕਰਨ ਦਾ ਪ੍ਰਬੰਧ ਕਰਾਂਗੇ ਜਦੋਂ ਦੁਭਾਸ਼ੀਆ ਉਪਲਬਧ ਹੋਵੇਗਾ।
ਅਸੀਂ ਸਿਰਫ਼ National Accreditation Authority for Translators and Interpreters (NAATI) ਤੋਂ ਮਾਨਤਾ ਪ੍ਰਾਪਤ ਦੁਭਾਸ਼ੀਆ ਦੀ ਵਰਤੋਂ ਕਰਦੇ ਹਾਂ।
ਕੀ ਕੋਈ ਮੇਰੇ ਵੱਲੋਂ ਫ਼ੋਨ ਕਰ ਸਕਦਾ ਹੈ?
ਹਾਂ। ਕੋਈ ਵਰਕਰ ਜਾਂ ਸਹਾਇਤਾ ਵਿਅਕਤੀ ਜਿਸ ‘ਤੇ ਤੁਸੀਂ ਭਰੋਸਾ ਕਰਦੇ ਹੋ, ਉਹ ਸਾਨੂੰ ਤੁਹਾਡੇ ਵੱਲੋਂ ਫ਼ੋਨ ਕਰ ਸਕਦਾ ਹੈ। ਇਹ ਸਭ ਤੋਂ ਵਧੀਆ ਰਹੇਗਾ ਜੇਕਰ ਤੁਸੀਂ ਆਪਣੇ ਵਰਕਰ ਜਾਂ ਸਹਾਇਤਾ ਵਿਅਕਤੀ ਦੇ ਨਾਲ ਹੋਵੋ ਜਦੋਂ ਉਹ ਸਾਨੂੰ ਫ਼ੋਨ ਕਰਦੇ ਹਨ।
ਜਦੋਂ ਤੁਸੀਂ ਸਾਡੇ ਨਾਲ ਸੰਪਰਕ ਕਰਦੇ ਹੋ ਤਾਂ ਕੀ ਹੁੰਦਾ ਹੈ
ਅਸੀਂ ਤੁਹਾਨੂੰ ਸਵਾਲ ਪੁੱਛਾਂਗੇ। ਇਹ ਸਾਨੂੰ ਇਹ ਫ਼ੈਸਲਾ ਕਰਨ ਵਿੱਚ ਮੱਦਦ ਕਰਦਾ ਹੈ ਕਿ ਅਸੀਂ ਤੁਹਾਨੂੰ ਕਿਹੜੀ ਮੱਦਦ ਦੇ ਸਕਦੇ ਹਾਂ।
ਜੋ ਵੀ ਤੁਸੀਂ ਸਾਨੂੰ ਦੱਸਦੇ ਹੋ ਉਹ ਗੁਪਤ ਰਹਿੰਦਾ ਹੈ। ਅਸੀਂ ਕਿਸੇ ਨੂੰ ਨਹੀਂ ਦੱਸਾਂਗੇ ਕਿ ਤੁਸੀਂ ਕੀ ਕਹਿੰਦੇ ਹੋ ਜਦੋਂ ਤੱਕ ਤੁਸੀਂ ਸਾਨੂੰ ਅਜਿਹਾ ਕਰਨ ਲਈ ਨਹੀਂ ਕਹਿੰਦੇ ਹੋ।
ਜੇਕਰ ਅਸੀਂ ਤੁਹਾਡੀ ਮੱਦਦ ਕਰਨ ਵਿੱਚ ਅਸਮਰੱਥ ਹਾਂ, ਤਾਂ ਅਸੀਂ ਤੁਹਾਨੂੰ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵੇਰਵੇ ਦੇ ਸਕਦੇ ਹਾਂ ਜੋ ਅਜਿਹਾ ਕਰ ਸਕਦਾ ਹੈ। ਇਹ ਭਾਈਚਾਰਕ ਕਾਨੂੰਨੀ ਕੇਂਦਰ ਜਾਂ ਭਾਈਚਾਰਕ ਸੇਵਾ ਸੰਸਥਾ ਹੋ ਸਕਦੀ ਹੈ।
ਕਿਰਾਏਦਾਰੀ 'ਤੇ ਰਹਿਣ ਦੇ ਅਧਿਕਾਰਾਂ ਬਾਰੇ ਹੋਰ ਜਾਣਕਾਰੀ
ਸਾਡੀ ਵੈੱਬਸਾਈਟ ਵਿੱਚ ਕਿਰਾਏਦਾਰੀ ਸੰਬੰਧੀ ਕਈ ਵਿਸ਼ਿਆਂ ਬਾਰੇ ਅੰਗਰੇਜ਼ੀ ਵਿੱਚ ਜਾਣਕਾਰੀ ਉਪਲਬਧ ਹੈ।